shabd-logo

ਇੱਕ ਚਾਹਤ

20 July 2024

206 Viewed 206

ਕਿਸੇ ਤੇ ਹੱਦੋਂ ਵੱਧ ਮਰ ਕੇ ਜੀਣ ਦਾ ਵੀ ਨਜ਼ਾਰਾ
ਵੱਖਰਾ

article-image

ਜ਼ਿੰਦਗੀ ਦੇ ਦਿਨ ਚਾਰੇ ਨੇ ਮੇਰੇ ਲਈ ਬਥੇਰੇ ਸਾਰੇ ਨੇ ਮੈਂ ਕਸ਼ਤੀ ਲੈ ਕੇ ਨਿਕਲਿਆ  ਗਿਆ , ਉਡੀਕ ਕਰਦੇ ਕਿਨਾਰੇ ਨੇ ਇਨਸਾਨ ਵੀ ਉੰਝ ਹਜ਼ਾਰੇ ਨੇ ਉਹ ਜਿੱਤਦੇ ਦਿਲ ਅਸੀਂ ਹਾਰੇ ਨੇ ਇੱਕ ਚਾਹਤ ਦੇ ਹੀ ਮਾਰੇ ਨੇ, ਉਹਦੇ ਪਿੱਛੇ ਸਭ ਕੁਝ ਵਾਰਾਂ ਛੱਡ ਸਕਦੇ ਆ ਤਖਤ ਹਜ਼ਾਰੇ ਨੇ|

ਜੇ ਲਫਜ਼ਾਂ ਦੇ ਵਿੱਚ ਬੋਲਾ ਮੈਂ ਉਹ ਮੇਰੇ ਖਿਆਲ ਦੇ ਵਿੱਚ ਆਉਂਦੀ ਆ ਹਰਮਨ ਸੂਦ ਕਾਹਤੋਂ ਵਹਿਮ ਰੱਖੇ ਕਿ ਸ਼ਾਇਦ ਉਹ ਵੀ ਮੈਨੂੰ ਚਾਹੁੰਦੀ ਆ|

article-image

ਇੱਕ ਸ਼ਾਇਰ  ਦੇ ਚਿੱਠੀ ਦੇ ਬੋਲ
ਕੀ ਤੂੰ ਠੁਕਰਾਇਆ ਨੀ ਮੈਨੂੰ ਬਸ ਤੂੰ ਜਾਣ ਨਹੀਂ ਪਾਈ ਸਾਰੀ ਦੁਨੀਆ ਤੋਂ ਵੱਖ ਤੇਰੇ ਲਈ ਖਾਸ ਤੂੰ ਪਹਿਚਾਣ ਨਹੀਂ ਪਾਈ, ਕਿ ਹੋਰਾਂ ਤੋਂ ਗਲਤ ਸੁਣਿਆ ਮੇਰੇ ਬਾਰੇ ਤੂੰ ਕਦੇ ਖੁਦ ਅਜ਼ਮਾਕੇ ਵੇਖੀ ਤੈਨੂੰ ਹਰ ਪਲ ਵਿਫਾਈ ਮਿਲੂਗੀ ਤੂੰ ਕਦੇ ਦਿਲ ਤਾਂ ਲਾ ਕੇ ਦੇਖੀ ਸੁਣ ਰੱਬ ਨੂੰ ਪਿਆਰ ਕਰਨ ਵਾਲੀਏ, ਪਿਆਰ ਰੱਬ ਨਾਲ ਕਰਨਾ ਤਾਂ ਜਰੂਰੀ ਪਰ ਆਹ ਦੋ ਗੱਲਾਂ ਸੁਣੀ ਤੇਰਾ ਤੱਕਣਾ ਵੀ ਸਾਡੇ ਲਈ ਅਹਿਸਾਨ  ਹੋ ਗਿਆ, ਮੇਰੀ ਲਿਖਤਾਂ ਨਾਲ ਦਿਲ ਵੀ ਬਿਆਨ ਹੋ ਗਿਆ ਮੈਂ ਤੈਨੂੰ ਚਾਹਿਆ ਇਹ ਗੱਲ ਆਮ ਨਹੀਂ ਤੂੰ ਦੇਖ ਤੇਰਾ ਰੱਬ ਵੀ ਹੈਰਾਨ ਹੋ ਗਿਆ,

ਤੈਨੂੰ ਮੈਂ ਪਾਈ ਦੇਖ ਪਹਿਲੀ ਇਹ ਅਰਜ਼ੀ, ਦੁਨੀਆ ਇਹ ਸਾਰੀ ਤੈਨੂੰ ਪਤਾ ਇਹ ਫਰਜ਼ੀ, ਮੈਂ ਤੇਰੇ ਨਾਲ ਦਿਲ ਲਾਉਣਾ ਬਾਕੀ ਤੇਰੀ ਮਰਜ਼ੀ ,

ਕਿ ਨਾ ਵੀ ਕਹਿ ਸਕਦੀ ਹਾਂ ਮੇਰੇ ਵੱਲੋਂ ਸਵੀਕਾਰ ਹੀ ਮਿਲਣਾ ਕਿ ਪੱਥਰ ਤਾਂ ਤੈਨੂੰ ਨਿੱਤ ਮਿਲਣੇ ਪਰ ਹੀਰਾ ਇੱਕ ਵਾਰੀ ਮਿਲਣਾ,

ਕਿ ਜਿਹਨੇ ਆਹ ਚਿੱਠੀ ਲਿਖੀ ਉਹਦਾ ਨਾਂ|

ਕਿ ਇਸ ਲਿਖਤ ਨੂੰ ਪੜ੍ਹ ਕੇ ਤੂੰ ਵੀ ਕੋਈ ਜਾਣਗੀ ਹੋਣੀ ਆ ਮੇਰਾ ਨਾਮ ਮੈਨੂੰ ਦੱਸਣ ਦੀ ਜਰੂਰਤ ਨਹੀਂ ਤੂੰ ਪਛਾਣਗੀ ਹੋਣੀ  ਆ|

article-image

ਰਾਜ
ਕੀ ਰਾਜ ਬਣਾ ਕੇ ਰੱਖਲੂਗਾ ਇਹ ਰਾਜ ਕਦੇ ਵੀ ਖੋਲੇ ਨਾ, ਜਮਾਨਾ ਲੱਖ ਬਾਤਾ ਚਾਹੇ ਪਾਉਂਦਾ ਰਵੇ. ਪਰ ਜਦੋਂ ਓਹ ਬੋਲੇ ਤਾਂ ਕੋਈ ਬੋਲੇ ਨਾ

ਕੋਈ ਲਿਖਦਾ ਹਰਮਨ ਸੂਦ ਜਿਹਾ
ਕੀ, ਲਫਜ਼ ਲਿਖਾ ਤੇਰੇ ਬਾਰੇ ਤੂੰ ਲਫਜ਼ਾਂ ਦੀ ਕੋਈ ਕਾਇਆ ਏ ਸੱਚਾ ਦਿਲ ਸੱਚੀ ਜ਼ੁਬਾਨ ਤੋਂ ਉਸ ਖੁਦਾ ਦੀ ਕੋਈ ਮਾਇਆ ਏ,  ਹੋਰਾਂ ਨੇ ਚਾਹੇ ਅਜ਼ਮਾਲਿਆ ਹੋਵੇ ਮੈਂ ਤੈਨੂੰ ਆਪਣੀ ਸੋਚ ਵਿੱਚ ਅਪਣਾਇਆ ਏ   ਇਹ ਗੱਲ ਸ਼ਾਇਦ ਤੂੰ ਵੀ ਨਹੀਂ ਜਾਣਦੀ ਕਿ ਗੱਲਾਂ ਗੱਲਾਂ ਵਿੱਚ ਮੈਨੂੰ ਕੁਝ ਵੱਖਰੇ  ਤਰੀਕੇ ਨਾਲ ਲਿਖਣਾ ਸਿਖਾਇਆ ਏ |

ਮੁਹੱਬਤ
ਕੀ ਸੋਹਣਾ ਸ਼ਿੰਗਾਰ ਕਰਨਾ ਆਉਂਦਾ ਸੀ ਉਹਨੂੰ ਦਿਲ ਤੇ ਵਾਰ ਕਰਨਾ ਆਉਂਦਾ ਸੀ ਸਭ ਜਾਣ ਦੀ ਸੀ ਉਹ ਇਸ਼ਕਾਂ ਨੂੰ ਉਹਨੂੰ ਪਿਆਰ ਕਰਨਾ ਆਉਂਦਾ ਸੀ, ਕਿ ਲਿਖਕੇ ਦੋ ਬੋਲ ਮੈਂ ਬੋਲਾ ‘ਚ ਫਸਾਤੀ ਉਹਨੂੰ ਸਿਰਫ ਪਿਆਰ ਕਰਨਾ ਆਉਂਦਾ ਸੀ ਮੈਂ ਮੁਹੱਬਤ ਕਰਨੀ ਵੀ ਸਿਖਾ ਤੀ
ਖਾਬਾ ‘ਚ
ਕਿ ਵੱਜਦੀ ਤਾਰ ਦੀ ਰਬਾਬ ‘ਚ ਸੀ ਮੇਰੀ ਜ਼ਿੰਦਗੀ ਦੇ ਕੋਈ ਲਾਭ ‘ਚ ਸੀ ਮੈਂ ਜਿੱਤ ਲਿਆ ਜਮਾਨਾ ਤੇਰੇ ਕਰਕੇ ਜਦ ਤੂੰ ਆਈ ਮੇਰੇ ਖਾਬ ‘ਚ ਸੀ

ਇੱਕ ਤਰੀਫ ਉਸ ਚਾਹਤ ਲਈ

ਕੀ ਤੂੰ ਜਿਸ ਨਦੀ ਨੂੰ ਹੱਥ ਲਾਇਆ ਉੱਥੇ ਸਮੁੰਦਰ ਬਣ ਗਿਆ ਤੂੰ ਜਿੱਥੇ ਸਕੂਨ ਨਾਲ ਬਹਿ ਗਈ ਸੀ ਉੱਥੇ ਮੰਦਰ ਬਣ ਗਿਆ ਕਿ ਤੂੰ ਮੈਨੂੰ ਤੱਕ ਲਿਆ ਮੈਂ ਸਾਰੀ ਦੁਨੀਆ ਜਿੱਤ ਲਈ ਲੈ ਦੇਖ ਤੇਰੇ ਕਰਕੇ ਅੱਜ ਮੈਂ ਸਿਕੰਦਰ ਬਣ ਗਿਆ

article-image

ਕੀ ਇਹ ਚਾਹ ਸੀ ਕਿ ਰਾਤਾਂ ਵਿੱਚ ਦਿਨ ਚੜਦੇ ਹੁੰਦੇ ਸੀ, ਕਿਸੇ ਦੀ ਇੱਕ ਝਾਤ ਪਾਉਣ ਲਈ ਉਹਦੇ ਰਾਹ ਤੇ ਖੜਦੇ ਹੁੰਦੇ ਸੀ ਕੋਸ਼ਿਸ਼ ਉਹਵੀ ਸਾਨੂੰ ਚਾਹ ਲਵੇ ਇਸ ਗੱਲ ਦੀ ਕਰਦੇ ਹੁੰਦੇ ਸੀ, ਉਹ ਸਮਾਂ ਵੀ ਕਮਾਲ ਸੀ ਜਦ ਅਸੀਂ ਵੀ ਕਿਸੇ ਦੇ ਮਰਦੇ ਹੁੰਦੇ ਸੀ|

article-image

ਇਸ ਸੁਲਝੀ ਹੋਈ ਦੁਨੀਆਂ ਚ ਪਾਗਲਪਨ ਨੂੰ ਇਸ਼ਕ ਕਿਹਾ ਜਾਂਦਾ.


ਉਦੋਂ ਚਾਹ ਹੁੰਦੇ ਸੀ ਹੱਸਣੇ ਦੇ ਇਸ ਦਿਲ ਨੂੰ ਮਿਲਦੀ ਰਾਹਤ ਸੀ ਅੱਜ ਸੁਲਝੇ ਆ ਪਹਿਲਾਂ ਪਾਗਲ ਸੀ, ਜਦ ਸਾਡੀ ਵੀ ਕੋਈ ਚਾਹਤ ਸੀ
ਦੂਰੀ ਥੋੜੇ ਬਸ ਸਮੇਂ ਦੀ ਸੀ, ਜਦੇ ਕਹਿੰਦੇ ਸੀ ਇੱਕ ਬਾਤ ਹੋਜੇ ਆਸਮਾਨ ਬੱਦਲਾਂ ਨੇ ਕਾਹਦਾ ਘੇਰ ਲਿਆ ਸੱਜਣ ਖੁਸ਼ ਬਰਸਾਤ ਹੋਜੇ....
ਜੇ ਸੱਚੇ ਇਸ਼ਕ ਤੇ ਸੱਚੀ ਚਾਹਤ ਦਾ ਕੌੜਾ ਸੱਚ, ਮੈਂ ਤਾਂ ਟਿਕਿਆ ਇੱਕ ਚਾਹਤ ਤੇ ਇਸ ਚਾਹਤ ਤੋਂ ਕਦੇ ਹਿੱਲਦਾ ਨਹੀਂ, ਪਰ ਸੱਚੀ ਗੱਲ ਇਸ ਸੱਚੇ ਇਸ਼ਕ ਦੀ ਇਹ ਕਦੇ ਵੀ ਮਿਲਦਾ ਨਹੀਂ                                                                                         ਜਿੱਤ ਵੀ ਉਹ ਸਾਡੀ ਤਾਂ ਕਮਾਲ ਹੁੰਦੀ ਸੀ ਅੱਜ ਜਿੱਤ ਵੀ ਜੇ ਜਾਈਏ ਪਰ ਜਿੱਤ ਨਾ ਲੱਗੇ ਪਾਗਲਾਂ ਦਾ ਦੌਰ ਕਿੰਨਾ ਜੀ ਸੀ ਲੱਗਦਾ ਅੱਜ ਬਣ ਗਏ ਸਿਆਣੇ ਕਿਤੇ ਚਿੱਤ ਨਾ ਲਗੇ ਉਹਨੇ ਕਾਹਦਾ ਸ਼ਿੰਗਾਰ ਸੀ ਕਰਿਆ ਮੈਂ ਉਹਦੇ ਤੇ ਲਿਖਣ ਲੱਗ ਗਿਆ ਹੈਰਾਨੀ ਮੈਨੂੰ ਇਸ ਗੱਲ ਦੀ ਸੀ ਮੈਨੂੰ ਉਸ ਚ ਖੁਦਾ ਦਿਖਣ ਲੱਗ ਗਿਆ

article-image

article-image
article-image

ਕਿ ਬੜੇ ਤੈਨੂੰ ਇੱਥੇ ਮਾਰਕੇ ਦੋ ਗੱਲਾਂ ਪੱਟ ਲੈਣਗੇ, ਪੈਸਾ ਤਾਂ ਹੁੰਦੀ ਹੱਥ ਦੀ ਮੈਲ  ਇੱਕ ਦਿਨ ਅਸੀਂ ਵੀ ਸਾਰਾ ਖੱਟ ਲੈਣਗੇ, ਲੋਕੀ ਕੁਝ ਵੀ ਕਹਿਣਗੇ ਪਰ ਤੂੰ ਕਿਸੇ ਦੀ ਗੱਲਾਂ ਨੂੰ ਸਹਾਰੀ ਨਾ ਬੜੇ ਤੁਰੇ ਫਿਰਦੇ ਝੂਠੇ ਨਕਾਬ ਪਾ ਕੇ ਤੇਰਾ ਦਿਲ ਜਿੱਤਣ ਨੂੰ, ਪਰ ਤੂੰ ਕਿਸੇ ਤੋਂ ਦਿਲ ਹਾਰੀ ਨਾ|
ਕੀ ਸੁਰਤ ਜੀ ਨੀ ਹੁੰਦੀ ਜਿਨਾਂ ਵੱਲੋਂ ਜਾਮ ਲਿਆ ਜਾਂਦਾ, ਹੁਣ ਰੱਬ ਵੀ ਕਹਿੰਦਾ ਖਾਸ ਹੀ ਉਹ , ਤਾਹੀ ਤੇਰੀ ਹਰ ਅਰਦਾਸ ਵਿੱਚ ਤੇਰੇ ਵੱਲੋਂ ਉਹਦਾ ਨਾਮ ਲਿਆ ਜਾਂਦਾ

ਹਰਮਨ ਸੂਦ ਕਹਿੰਦਾ
ਕਿ ਜੇ ਅੱਖਾਂ ਉਹ ਮੀਚ ਲੈਂਦੀ ਮੈਂ ਦਿਖਦਾ ਵੀ ਕਿਵੇਂ ਕਿ ਪਾਗਲ ਹੀ ਆ ਉਹ ਜੋ ਸਮਝਦੇ ਇਨਾ ਦਿਲ ਦੀਆ ਗੱਲਾਂ ਨੂੰ ਸਮਝਦਾਰ ਹੋ ਕੇ ਮੈਂ ਲਿਖਦਾ ਵੀ ਕਿਵੇਂ .......
ਉਹ ਰੂਹ ਜੀ ਹੀ ਕੋਈ ਸੁਥਰੀ ਆ ਮੈਨੂੰ ਲੱਗਦਾ ਚਾਹਤ ਜਿਹਨੂੰ ਕਹਿੰਦੇ ਉਹ ਅੰਬਰਾਂ ਤੋਂ ਹੀ ਉਤਰੀ ਆ|
ਦੂਰ ਨਾ ਤੂ ਜਾਇਆ ਕਰ, ਤੂੰ ਖਾਬਾ ਦੇ ਵਿੱਚ ਆਇਆ ਕਰ ਕੋਈ ਛੁਪ-ਛੁਪਕੇ ਮਰਦਾ ਤੇਰੇ ਤੇ ਤੂੰ ਵੀ ਇਸ਼ਕ  ਅਪਨਾਇਆ ਕਰ

ਇਸ਼ਕ                                       
ਇਸ਼ਕ ਉਹ ਚੀਜ਼ ਆ ਜਦ ਇਹ ਹੋ ਜਾਂਦਾ ਤਾ ਸਭ  ਕਮਾਲ ਲੱਗਦਾ, ਫਿਰ ਚਾਹ ਦਿਨ ਦਾ ਵੀ ਤੇ ਰਾਤਾਂ ਦਾ ਵੀ ਚੁੱਪ ਰਹਿ ਕੇ ਕੋਲ ਬਹਿਣ ਦਾ ਵੀ ਤੇ ਬਾਤਾਂ ਦਾ ਵੀ.
ਇਸ਼ਕ ਵਿੱਚ ਰਹਿ ਕੇ ਕਹਿੰਦਾ ਇੱਕ ਸ਼ਾਇਰ, ਕਿ ਰੋਣ ਦੇਣਾ ਨਹੀਂ, ਤੂੰ ਹੱਸਦੀ ਰਿਹਾ ਕਰ ਤੈਨੂੰ ਹੱਸਣਾ ਮੈਂ ਸਿਖਾਦਊਂਗਾ, ਕੋਈ ਸ਼ੈ ਜੇ ਮਿਲਦੀ ਇਸ ਦੁਨੀਆਂ ਤੋਂ ਪਾਰ ਵੀ ਮੈਂ ਉਹ ਵੀ ਤੇਰੇ ਪੈਰਾਂ ਵਿੱਚ ਲਾ ਦਊਂਗਾ ਜਿੰਦ ਜਾਨ ਮੈਂ ਤੇਰੇ ਨਾਲ ਨਾ ਦਊਂਗਾ ਮੈਂ ਬਾਦਸ਼ਾਹ ਤਾਂ ਨਹੀਂ ਤਾਂ ਵੀ ਸਾਰੀ ਦੌਲਤ ਤੇਰੇ ਤੇ ਲੁਟਾ ਦਊਗਾ ਬੜੀ ਸ਼ਿੱਦਤ ਜਿਹੀ ਮੇਰੀ ਚਾਹਤ ਆ ਤੂੰ ਸ਼ਿੱਦਤ ਨਾ ਮਿਲੇ ਇਹ ਮੇਰੀ ਇਬਾਦਤ ਆ ਮੈਂ ਚਾਹੁੰਣਾ ਤੈਨੂੰ ਛੱਡ ਸਕਦਾ ਨਹੀਂ ਹਰ ਹੱਦ ਤੱਕ ਚਾਹੁਣਾ ਇਹ ਮੇਰੀ ਆਦਤ ਆ|

ਇੱਕ ਤੜਪਣ ਜਹੇ ਜਜਬਾਤ

ਕੀ ਮੈਂ ਓਹਦੇ ਲਈ ਹੀ ਲਿਖਦਾ ਤੇ ਗਾਉਂਦਾ ਹਾਂ ਤੇ ਮੈਂ ਉਹਨੂੰ ਹੀ ਚਾਹੁੰਦਾ ਹਾਂ ਹਰ ਸਾਹ ਮੈਂ ਉਹਨੂੰ ਆਪਣਾ ਬਣਾਉਂਦਾ ਹਾਂ ਸੰਘਣੀ ਸੰਗਾਉਣ ਦਾ ਤਾਂ ਮੈਨੂੰ ਅਤਾ ਪਤਾ ਨਹੀਂ ਪਰ ਮੈਂ ਉਹਦੇ ਕਰਕੇ ਅੱਜ ਕੱਲ ਬੜਾ ਸ਼ਰਮਾਉਂਦਾ ਹਾਂ ਉਹ ਪਸੰਦ ਮੇਰੀ ਬਣੀ ਰਹੂ ਜਿੰਦਗੀ ਐਵੇਂ ਹੀ ਤਣੀ ਰਹੂ ਲੋਕਾਂ ਲਈ ਕੁਝ ਵੀ ਹੋਵੇ ਮੇਰੇ ਲਈ ਉਹ ਨਾਗ ਮਣੀ ਰਹੂ ਮੇਰੇ ਖਾਬਾ ਵਿੱਚੋਂ ਆਵੇ ਨੀ ਮੇਰੇ ਕੋਲ ਲੰਘ ਕੇ ਜਾਵੇ ਨੀ ਮੈਂ ਚਾਹੁੰਦਾ ਕਿਵੇਂ ਛੱਡ ਦਿਆ ਮੇਰੇ ਦਿਲ ਨੂੰ ਉਹ ਤੜਕਾਵੇ ਨੀ ਮੈਨੂੰ ਉਮਰਾਂ ਦੀ ਕੋਈ ਪਰਵਾਹ ਨਹੀਂ ਹੈ ਲੋਕੀ ਕਹਿੰਦੇ ਘੱਟ ਉਮਰਾਂ ਦਾ ਕੋਈ ਰਾਹ ਨਹੀਂ ਹੈ ਰੱਬ ਨੇ ਐਸੀ ਦੁਨੀਆ ਬਣਾਈ ਜਿਆਦਾ ਇੱਥੇ ਸਾਹ ਨਹੀਂ ਹੈ, ਮੈਂ ਕੱਟ ਸਾਹਾਂ ਨਾਲ ਹੀ ਇੱਥੇ ਸਾਰ ਲਊ, ਜੇ ਅੜੀ ਗਰਾਰੀ ਬਾਜੀ ਦੀ ਹੋਵੇ, ਮੈਂ ਉਹ ਵੀ ਉਹਦੇ ਲਈ ਹਾਰ ਲਊ ,ਮੈਨੂੰ ਉਮਰਾਂ ਦਾ ਕੋਈ ਚੱਕਰ ਨਹੀਂ ਮੈਂ ਇਹ ਗੱਲ ਦੁਨੀਆਂ ਨੂੰ ਕਰਕੇ ਦਿਖਾਉਣੀ ਆ, ਇਹ ਵੱਧ ਘੱਟ ਉਮਰਾਂ ਦਾ ਚੱਲ ਜਾਵੇ ਇਸਦੀ ਸਿਫਾਰਿਸ਼ ਮੈਂ ਸਿੱਧਾ ਰੱਬ ਤੋਂ ਲਵਾਉਣੀ ਆ, ਲਿਖੇ ਬੋਲਾਂ ਦੀ ਕਹਾਣੀ ਆ ਮੈਂ ਉਹਦਾ ਰਾਜਾ ਤੇ ਉਹ ਮੇਰੀ ਰਾਣੀ ਆ |  ਦੁਨੀਆਂ ਵਾਲਿਓ ਸੁਣ ਲਿਓ ਅੱਜ ਮੈਂ ਆਪਣੀ ਜ਼ਿੰਦਗੀ ਹੀ ਸੁਣਾਣੀ ਆ ਕਿ ਮਰਦੇ ਉਹਦੇ ਤੇ ਕਈ ਵੇ, ਉਹ ਹਰ ਇੱਕ ਦੀ ਰਹੀ ਵੇ ਪਰ ਇਹ ਉਹਨੂੰ ਪਤਾ ਨਹੀਂ ਹੋਣਾ ਕਿ ਕਿਹੜਾ ਗਲਤ ਤੇ ਕਿਹੜਾ ਸਹੀ ਵੇ, ਕੀ ਜਰੂਰੀ ਨਹੀਂ ਕਿ ਕਿਹੜਾ ਕੱਟ ਤੇ ਕਿਹੜਾ ਜਿਆਦਾ ਸੋਹਣਾ ਵੇ, ਜਿਹੜਾ ਉਹਨੂੰ ਪਾ ਲਵੇ ਲੋਕੀ ਕਹਿੰਦੇ ਕਿਸਮਤ ਵਾਲਾ ਹੋਣਾ ਵੇ, ਹਰਮਨ  ਸੂਦ ਗੱਲ ਕਹਿੰਦੇ ਮੋਹਣੀ ਨੀ, ਇਹ ਅੱਜ ਤੱਕ ਕਿਸੇ ਨੇ ਨਹੀਂ ਕਿਹਾ ਕੀ ਉਹ ਇੰਨੀ ਸੋਹਣੀ ਨਹੀਂ, ਪਰ ਗੱਲ ਇਹ ਸੱਚ ਹੈ ਕਿ ਉਹਦੀ ਖੂਬਸੂਰਤੀ ਵਰਗੀ ਕੋਈ ਹੋਣੀ ਨਹੀਂ, ਜਦ ਕੋਲ ਮੇਰੇ ਓ ਆਵੇਗੀ ਲੱਗਦਾ ਫੁੱਲਾਂ ਵਾਂਗੂੰ ਖਿਲੂਗੀ ਮੈਨੂੰ ਲੱਗੇ ਜਿਵੇਂ ਖੁਦ ਖੁਦਾ ਨੇ ਮੈਨੂੰ ਕਿਹਾ ਹੋਵੇ ਤੂੰ ਫਿਕਰ ਨਾ ਕਰ ਉਹ ਤੈਨੂੰ ਹੀ ਮਿਲੂਗੀ..........

article-image

ਇਸ ਹਨੇਰੇ ਵਰਗੀ ਦੁਨੀਆ 'ਚ ਚਾਹਤ ਇੱਕ ਐਸੀ ਚੀਜ਼ ਆ ਜੋ ਚਾਨਣੇ ਦਾ ਕੰਮ ਕਰਦੀ ਆ

ਉਹ ਪਹਾੜਾ ਉੱਚੇ ਹਜ਼ਾਰਾਂ ਨੇ ਤਾਂ ਵੀ ਤੇਰੇ ਹੋਣ ਨਾਲ ਸਬ ਨੀਵੇਂ ਲੱਗਦੇ ਆ, ਕੀ ਹਨੇਰੇ ਵਰਗੀ ਦੁਨੀਆ ਆ ਮੈਨੂੰ ਤੇਰੇ ਹੋਣ ਨਾਲ ਇਸ ਹਨੇਰੇ ‘ਚ ਜਗਦੇ ਦੀਵੇ ਲੱਗਦੇ ਆ

ਫਿਰ ਮੌਸਮ ਵੀ ਬੜੇ ਬਦਲ ਗਏ ਬਦਲ ਗਈਆਂ ਬਹਾਰਾਂ ਨੇ, ਇਹ ਹਵਾ ਵੀ ਤੇਰੇ ਨਾਂ ਦੀ ਚੱਲਦੀ ਮੈਂ ਵੀ ਮੈਂ ਹੀ ਬਸ ਮਹਿਸੂਸ ਕਰਾ ਕੋਸ਼ਿਸ਼ ਕਰੀ ਸੀ ਉੰਝ ਹਜ਼ਾਰਾਂ ਨੇ, ਫਿਰ ਮੌਸਮ ਵੀ ਬੜੇ ਬਦਲ ਗਏ ਬਦਲ ਗਿਆ ਬਹਾਰਾਂ ਨੇ.....

ਇੱਕ ਜੁਰਮ ਜਿਹਾ ਨਾ ਇਸ਼ਕ ਹੈ
ਬੇਖੌਫ ਹੀ ਹੋ ਜਾਂਦਾ ਰੂਹ ਵਾਲਾ ਇਸ਼ਕ ਇਹ ਕਿਸੇ ਤੋਂ ਡਰਦਾ ਨਹੀਂ ,ਪਰ ਬਚਕੇ ਰਹੋ ਇਸ ਦੁਨੀਆਂ ਤੋਂ ਇਸ਼ਕ ਨੂੰ ਜਮਾਨਾ ਜਰਦਾ ਨਹੀਂ|  

ਪਰ ਇਹ ਇਸ਼ਕ ਕਿਸੇ ਇਨਸਾਨ ਨੇ ਨਹੀਂ ਬਣਾਇਆ ਇਹ ਤਾਂ ਰੱਬ ਦੀ ਬਣਾਈ ਹੋਈ ਚੀਜ਼ ਆ ਚਾਹੇ ਓਹ ਕੁਦਰਤ ਹੋਵੇ ਚਾਹੇ ਇਸ਼ਕ ਕਿਉਂਕਿ ਇਹਨਾਂ ਦਾ ਮਿਲਾਪ ਸਿੱਧਾ  ਰੂਹ ਨਾਲ ਹੁੰਦਾ|


ਮੈਂ ਜਦ ਵੀ ਅੱਖਾਂ ਮੀਚ ਲਵਾਂ ਤੇ ਅੰਤਰ ਧਿਆਨ ਨੂੰ ਜੋੜਦਾ ਆ ਮੈਂ ਦੁਨੀਆਂਦਾਰੀ ਭੁੱਲ ਜਾਂਦਾ ਹਰ ਪਾਸੇ ਤੋਂ ਧਿਆਨ ਨੂੰ ਮੋੜਦਾ ਆ ਫਿਰ ਖਿਆਲ ਐਸਾ ਇੱਕ ਆ ਜਾਂਦਾ ਜਿਵੇਂ ਰੱਬ ਰੂਹਾਂ ਨਾਲ ਜੋੜਦਾ ਆ.....
ਇੱਕ ਕਮਾਲ ਮੌਸਮ ਜਿਹੀ ਮੇਰੀ ਚਾਹਤ ਆ ਜੋ  ਹਰ ਲਮਹਾ ਹਸੀਨ ਕਰਦੀ ਆ.....
ਕਿ ਪੁਰਾਣੇ ਹੀ ਸਾਡੇ ਚਲਦੇ ਆ ਤੇਰੇ ਬਿਨਾਂ ਜ਼ਿੰਦਗੀ ‘ਚ ਨਵਾਂ ਕੋਈ ਨਾ, ਲਮਹੇ ਮੇਰੀ ਜ਼ਿੰਦਗੀ ਚ ਬੜੇ ਆਏ ਨੇ ਪਰ ਤੇਰੇ ਜਿਹਾ, ਲਮਹਾ ਕੋਈ ਨਾ

ਇਹ ਗੱਲ ਨਾ ਕਿਸੇ ਚੰਨ ਦੇ ਲਸ਼ਕੋਰ ਦੀ ਸੀ,  ਨਾਹੀ ਕਿਸੇ ਸੁਰੀਲੇ ਜੇ ਸ਼ੋਰ ਦੀ ਸੀ,ਵੱਡੇ ਵੱਡੇ ਗਿਆਨ ਵਾਲੇ ਨਾ ਜਾਣ ਪਾਏ ਗੱਲ ਤਾਂ  ਛਿੜੀ ਉਹਦੀ ਲੋਰ ਦੀ ਸੀ
ਕਿ ਸਾਡੇ ਤੇ ਇੱਕ ਉਪਕਾਰ ਕਰੀ ਸਭ ਕੁਝ ਸਮੇਂ ਦੇ ਸਾਰ ਕਰੀ ਮੈਂ ਬਣਜਾ ਕੁਝ ਖਾਸ ਤੇਰੇ ਲਈ ਤੂੰ ਬਸ ਇੰਤਜ਼ਾਰ ਕਰੀ.....



ਯਾਦ ਬੜੀ ਖੂਬਸੂਰਤ ਚੀਜ਼ ਆ ਪਰ ਜਦ ਕਿਸੇ ਦੇ ਵਿਛਣ ਜਾਣ ਦੀ ਯਾਦ ਹੋਵੇ ਤਾਂ ਉਹ ਜਹਿਰਾ ਵਰਗੀ ਲੱਗਦੀ ਏ

article-image

ਕਿ ਸ਼ਾਇਰ ਤਾਂ ਬੜੇ ਹੋਣੇ ਆ ਕੋਈ ਅਸਲ ਚ ਜਿੰਦ ਜਾਨ ਵਾਰ ਕੇ ਦੇਖੇ ਹਰ ਗੱਲ ਜੱਗ ਦੀ ਸਹਾਰਕੇ ਵੇਖੇ, ਕਿ  ਚਿਹਰੇ ਦੀ ਖੂਬਸੂਰਤੀ ਤੇ ਤਾਂ ਕਈ ਮਰ ਲੈਂਦੇ ਨੇ,ਕੋਈ ਸਿਫਤ ਦਿਲ ਨਾਲ ਦਿਲ ਨੂੰ ਹਾਰ ਕੇ ਵੇਖੇ
ਕੀ ਨਹੀਂ ਕਰਨਾ ਚਾਹੁੰਦਾ ਤੈਨੂੰ ਭਰਾ ਮੈਂ, ਇਸ਼ਕ ਤੈਨੂੰ ਇਨਾ ਕਰਾਂ ਮੈਂ, ਜਿਵੇਂ ਤਾਰੇ ਚਾਹੁੰਦੇ ਚੰਨ ਨੂੰ, ਇਨਾ ਤੇਰੇ ਤੇ ਮਰਾਂ ਮੈਂ
ਉਹਨੂੰ ਪਾਉਣ  ਦੀ ਖਾਤਰ ਉਹਨੂੰ  ਚਾਹੁਣ ਦੀ ਖਾਤਰ ਉਹਨੂੰ ਸਮਝਾਉਣ ਦੀ ਖਾਤਰ ਜਿਵੇਂ ਬੱਦਲਾਂ ਦੇ ਵਾਂਗੂ ਬਰਸੇ ਪਏ ਆ, ਕਿ ਕਦੋਂ ਖਤਮ ਹੋਊਗਾ ਇੰਤਜ਼ਾਰ ਦਾ ਸਫਰ ਇਸ ਦੇ ਕਰਕੇ ਹੀ ਅਸੀਂ ਤਰਸੇ ਪਏ ਆਂ
ਤੂੰ ਮਕਬੂਲ ਤੇਰਾ ਹੱਸਣਾ ਕਬੂਲ ਦਿਲਾਂ ਵਿੱਚ ਵਸਣਾ ਕਬੂਲ ਏ ਸਬ ਕਬੂਲ ਏ......

ਮੈਂ ਖੁਦਾ ਦੇ ਫੜਲਾ   ਪੈਰ ਵਈ,ਰੱਬ ਕਰੇ ਉਹਨਾਂ ਦੀ ਖੈਰ ਵਈ, ਜਿਵੇਂ ਲੱਗੇ ਹੁਣ ਮੌਸਮ ਏ  ਖੁਦ ਸੱਜਣ ਨੇ ਆਉਣਾ ਸਾਡੇ ਸ਼ਹਿਰ ਵਈ...

article-image

ਕਿ ਲੱਖ ਹੋਣੇ ਇਥੇ ਦੁਨੀਆ ਤੇ ਪਰ ਦਿਲ ਤੇਰੇ ਤੇ ਹੀ ਆਇਆ ਏ ਤੇਰੇ ਕਈਆਂ ਗੱਲਾਂ ਦੇ ਬੋਲਾਂ ਨੂੰ ਮੈਂ ਉਸ ਰੱਬ ਨੂੰ ਸੁਣਾਇਆ ਏ ਉਦੋਂ ਰੱਬ ਨੇ ਵੀ ਮੈਨੂੰ ਕਹਿ ਦਿੱਤਾ ਉਹਨੂੰ ਮੈਂ ਤੇਰੇ ਨਾਲ ਹੀ  ਖੁਸ਼ ਪਾਇਆ ਏ ........

ਕਿ ਕਈ ਵਾਰ ਮੈਂ ਸੋਚਿਆ ਕਿਉਂ ਤੈਨੂੰ ਮੈਂ ਚਾਹਿਆ ਏ ਤੈਨੂੰ ਕੁਝ ਪਤਾ ਨਹੀਂ ਮੇਰੇ ਬਾਰੇ , ਮੈਂ ਹਰ ਜਨਮ ਲਈ ਤੈਨੂੰ ਆਪਣਾ ਬਣਾਇਆ ਏ, ਕਿ ਇੰਨੀ ਕੁ ਮਿਹਰਬਾਨੀ ਤੂੰ ਵੀ ਕਰਜਾ ਨੀ, ਸਾਡੇ ਤੇ ਤੂੰ ਮਰਜਾ ਨਹੀਂ ਉਹ ਵੀ ਧੰਨ ਰਵੇ ਜੋ ਰਵੇ ਤੇਰੇ ਪੈਰਾਂ ਚ, ਅਸੀਂ ਖੁਦ ਨੂੰ ਰੋਲੀ ਬੈਠੇ ਆ ਤੇਰੇ ਕਰਕੇ ਬਸ ਮੰਗਦੇ ਅਰਦਾਸ, ਕੀ ਤੂੰ ਰਵੇ ਬਸ ਖੈਰਾ ‘ਚ, ਤੂੰ ਰਵੇ ਖੈਰਾ ‘ਚ........


ਕੀ ਜਦ ਆਪਾਂ ਮਿਲੇ ਸੀ ਉਦੋਂ ਫੁੱਲ ਵੀ  ਖਿਲੇ ਸੀ ਉਸ ਦਿਨ ਇੱਕ ਵਕਤ ਲਈ ਦੂਰ ਹੋ ਗਏ ਜੇ ਦੁਨੀਆਂ ਦਾਰੀ ਦੇ ਗਿਲੇ ਸੀ ਜਦੋਂ ਉਹਨੇ ਮੈਨੂੰ ਤੱਕਿਆ ਸੀ ਆਪਣੀ ਨਿਗਾਹ ਨੂੰ ਮੇਰੇ ਵੱਲ ਰੱਖਿਆ ਸੀ, ਉਹਨੇ ਵੀ ਆਪਣੇ ਦਿਮਾਗ ਵਿੱਚ ਰੱਬ ਕੋਲੋਂ ਕੁਝ ਮੰਗ ਲਿਆ ਹੋਣਾ,ਕੀ ਕੁਝ ਖਾਸ ਜਾ ਉਹਦੇ ਲਈ ਸ਼ਾਇਦ ਉਹਨੂੰ ਵੀ ਪਤਾ ਲੱਗ ਗਿਆ ਹੋਣਾ, ਕਿ ਕੋਈ ਜਰੂਰ ਕਹਿੰਦਾ ਆ ਕੋਈ ਗਰੂਰ ਕਹਿੰਦਾ ਆ, ਅਸੀਂ ਕਿੰਨੇ ਸਾਲਾਂ ਤੋਂ ਉਹਦੇ ਦੀਵਾਨੇ ਨੇ ਉਹ ਇਹ ਗੱਲ ਉਹਵੀ ਰਮਜ਼ਗੀ ਹੋਣੀ ਆ, ਕਿ ਜੇ ਉਹਦੀ ਵੀ ਬਾਤਾਂ ਸਿੱਧੀ ਰੱਬ ਨਾਲ ਨੇ ਤਾ, ਮੈਂ ਉਹਦੇ ਲਈ ਕੁਝ ਖਾਸ ਹੀ ਆਂ ਸਾਰੀ ਦੁਨੀਆ ਵਿੱਚ ਸ਼ਾਇਦ, ਉਹ ਵੀ ਇਹ ਗੱਲ ਸਮਝ ਗਈ ਹੋਣੀ ਆ ਸ਼ਾਇਦ ਉਹ ਵੀ ਇਹ ਗੱਲ ਸਮਝੀ ਗਈ ਹੋਣੀ ਆ..........



ਅਰਦਾਸ ਕਿਸੇ ਹੋਰ ਦੀ

ਕੀ ਉਹ ਦੂਰ ਹੋਈ ਮੇਰੇ ਤੋਂ ਇੱਕ ਪਲ ਲਈ ਸ਼ਾਇਦ ਇਹ ਵੀ ਕੋਈ ਆਸ ਕਰ ਰਿਹਾ ਹੋਣਾ, ਮੈਨੂੰ ਥੋੜੀ ਦੇਰ ਬਾਅਦ ਮਹਿਸੂਸ ਹੋਇਆ ਕਿ ਸ਼ਾਇਦ ਕੋਈ ਹੋਰ ਆਸ਼ਿਕ ਉਸਨੂੰ ਮੇਰੇ  ਤੋਂ ਦੂਰ ਹੋਣ ਦੀ ਅਰਦਾਸ ਕਰ ਰਹੇ ਹੋਣਾ...


ਇੱਕ ਕੁੜੀ
ਕਿ ਕੋਲ ਮੇਰੇ ਉਹ ਆਉਂਦੀ ਸੀ ਅੱਖ ਇਸ਼ਕ ਦੀ ਲਾਉਂਦੀ ਸੀ ਕਦੇ ਕਦੇ ਉਹ ਹੋਕੇ ਦੂਰ ਮੇਰਾ ਦਿਲ ਤੜਪਾਂਦੀ ਸੀ| ਮੇਰੀ ਜ਼ਿੰਦਗੀ ਦਾ ਮੈਨੂੰ ਚਾਅ ਵੀ ਸੀ, ਜੰਨਤ ਮੇਰਾ ਸਮਾਂ ਵੀ ਸੀ, ਹਰ ਵੇਲੇ ਉਹਦੇ ਖਿਆਲਾਂ ਵਿੱਚ, ਮੈਂ ਰਹਿੰਦਾ ਸੀ ਸਵਾਲਾਂ ਵਿੱਚ, ਉਹਦੀ ਮੁਸਕਾਨ ਦਾ ਮੈਂ ਦੀਵਾਨਾ ਸੀ ਚਾਹੇ ਲੱਖ ਹੋਰਾਂ ਦਾ ਤਾਨਾ ਸੀ, ਮੈਂ ਕੁਝ ਕਿਸੇ ਨੂੰ ਨਾ ਕਹਿੰਦਾ ਸੀ, ਉਹਦੀ ਉਡੀਕਾਂ ਵਿੱਚ ਹੀ ਰਹਿੰਦਾ ਸੀ, ਮੈਂ ਤੜਪਾ ਉਹਦੇ ਲਈ ਜਦ ਕੋਈ ਹੋਰ ਉਹਦੇ ਕੋਲ ਆ ਕੇ ਬਹਿੰਦਾ ਸੀ, ਮੇਰੀ ਚਾਹਤ ਸੀ ਉਹ ਨਾਲ ਰਵੇ ਚਾਹੇ ਲੱਖ ਕੈਸਾ ਵੀ ਹਾਲ ਰਵੇ ਜਿਸ ਪਲ ਉਹ ਮੈਨੂੰ ਦਿਖਦੀ ਨਾ, ਮੈਨੂੰ ਉਹਦੀ ਹੀ ਭਾਲ ਰਵੇ, ਕੀ ਮੈਂ ਬੇਖੌਫ ਸੀ ਰੱਬ ਤੋਂ ਵੀ ਨਾ ਡਰਦਾ, ਦੱਸੋ ਫਿਰ ਇੱਕ ਮੁੰਡਾ ਇੱਕ ਕੁੜੀ ਤੋਂ ਕਿਵੇਂ ਨਾ ਮਰਦਾ, ਇੱਕ ਮੁੰਡਾ ਇੱਕ ਕੁੜੀ ਤੋਂ ਕਿਵੇਂ ਨਾ ਮਰਦਾ....
ਅੱਧਾ ਸੁਪਨਾ
ਕੀ ਜਦੋਂ ਮਿਲੀ ਸੀ ਉਹ ਮੈਨੂੰ ਖਾਬਾਂ ਵਿੱਚ ਹਰ ਮੋਹ ਧਿਆਨ ਉਹਦੇ ਵੱਲ ਜੁੱਟ ਗਿਆ ਮੈਂ ਖਾਬਾ ਦੇ ਵਿੱਚ ਰਹੀਜ ਸੀ ਬੜਾ ਤਾਂ ਵੀ ਮੈਂ ਲੁੱਟ ਗਿਆ ਕਿ ਛੱਲੇ ਦੀ ਗੱਲ ਹੋਈ ਨਹੀਂ ਸੀ, ਤਾਂ ਵੀ ਐਵੇਂ ਲੱਗਾ ਜਿਵੇਂ ਕੁਝ ਛੁੱਟ ਗਿਆ ਹੱਥ ਫੜਨ ਉਹ ਲੱਗੀ ਸੀ ਮੇਰਾ ਲੱਗਾ ਜਿਵੇਂ ਕੋਈ ਜਾਦੂ ਹੀ  ਸੁੱਟ ਗਿਆ, ਅੱਖਾਂ ਖੁੱਲੀਆਂ ਤੇ ਪਤਾ ਲੱਗਿਆ ਸੁਪਨਾ ਅੱਧ ਵਿੱਚ ਟੁੱਟ ਗਿਆ.........

article-image

ਇੱਕ ਚਾਹਤ ਪਹਿਲਾ ਲਾਈ ਸੀ ਜਦ ਅਸੀਂ ਵੀ ਜਿੰਦ ਤੜਪਾਈ ਸੀ, ਨਸ਼ੇ ਜੇ ਵਰਗੀ ਲੋਰ ਸੀ ਉਹ, ਸੂਰੀਲਿਆਂ ਦਾ ਸ਼ੋਰ ਸੀ  ਉਹ ,ਇਹ ਖੁਦਾ ਦੀ ਕੋਈ ਰਜਾ ਸੀ, ਇੱਕ ਹਸਣੇ ਦੀ ਉਹ ਵਜਾ ਸੀ,ਉਹਦਾ ਨੂਰ ਤਾ ਚੰਨ ਤੋਂ ਜਿਆਦਾ ਸੀ, ਸੱਚਾ ਇਸ਼ਕ ਖੁਦਾ ਨਾਲ ਵਾਅਦਾ  ਸੀ, ਉਹਦੇ ਬੋਲ ਸਾਰੇ ਹੀਰਾ ਦੇ, ਕੁਝ ਗੱਲਾਂ ‘ਚ ਸਾਧ ਫਕੀਰਾਂ ਦੇ, ਬੜੇ ਸ਼ਾਇਰ ਹੋਏ ਸੀ ਗਾਲਿਬ ਜੇ , ਉਹਤੋਂ ਹੱਦ ਪਾਰ ਵੀ ਉਹ ਲਿਖ ਨਾ ਪਾਏ, ਉਹ ਤਾਂ ਰੱਬ ਦੀ ਮਾਇਆ ਹੈ ਉਹਦੇ ਬਿਨ ਰੱਬ ਕਿਤੇ ਦਿਖ ਨਾ ਪਾਏ,
ਹਰਮਨ ਸੂਦ ਦੀ ਇਬਾਦਤ ਉਹ, ਕੁਝ ਕਰਨਾ ਚਾਹੇ ਇਜਾਜ਼ਤ ਉਹ, ਰੋਗ ਬੂਰਾ ਉਹਦਾ ਜੇ ਲਾਵੇ, ਜਿਹੜੀ ਛੱਡ ਨਾ ਸਕੇ ਐਸੀ ਆਦਤ ਉਹ......ਕੋਈ ਲੱਗਦੀ ਹਾਸਲ ਮਹਾਰਤ ਉਹ,ਮੈਨੂੰ, ਮਿਲਦੀ ਰਾਹਤ  ਉਹ, ਭੁੱਲ ਕਦੇ ਉਹਨੂੰ ਸਕਦਾ ਨਹੀਂ ਮੇਰੇ ਦਿਲ ਦੀ ਚਾਹਤ ਉਹ.....
                          ਹਰਮਨ ਸੂਦ

1
Articles
ik chahat
5.0
Book name:- ik chahat Author:- Harman sood ਚਾਹਤ 'ਚ ਜ਼ਿੰਦਗੀ ਨੂੰ ਜੀਣ ਦੀ ਕਲਾ ਸਿਖਾਦੂਗੀ ਇਹ ਕਿਤਾਬ