shabd-logo

ਜਨਮ ਸਾਖੀ ਬਾਬਾ ਸ਼ੇਖ ਫਰੀਦ ਜੀ

15 February 2024

7 Viewed 7

 ਕਾਂਡ ਦੂਸਰਾ 

 ਫਰੀਦ
ਜੀ ਦਾ ਬਚਪਨ 

 ਫਰੀਦ ਜੀ ਦੇ
ਮਾਤਾ ਜੀ ਵੱਡੇ ਧਾਰਮਿਕ ਖਿਆਲਾਂ ਦੇ ਹੋਣ ਕਰਕੇ ਆਪਣੇ ਪੁੱਤਰ ਨੂੰ ਇਕ ਚੰਗਾ ਰੱਬ ਦਾ ਭਗਤ ਬਨਾਉਣਾ
ਚਾਹੁੰਦੇ ਸਨ। ਉਨ੍ਹਾਂ ਫਰੀਦ ਜੀ ਨੂੰ ਪੰਜ ਸਾਲ ਦੀ ਉਮਰ ਵਿਚ ਹੀ ਮਦਰਸੇ (ਉਸ ਵੇਲੇ ਜੋ ਮੁਲਾਂ
ਮਸੀਤ ਵਿਚ ਹੀ ਬੱਚਿਆਂ ਨੂੰ ਪੜ੍ਹਾਉਂਦੇ ਸਨ) ਭੇਜ ਦਿੱਤਾ ਤੇ ਫਰੀਦ ਜੀ ਦਸ ਸਾਲ ਦੀ ਉਮਰ ਵਿਚ ਹੀ
ਚੰਗਾ ਪੜ੍ਹਨਾ ਲਿਖਣਾ ਸਿਖ ਗਏ ਤੇ ਕੁਰਾਨ ਮਜ਼ੀਦ ਨੂੰ ਪੜ੍ਹਨ ਦਾ ਅਭਿਆਸ ਕਰਨ ਲੱਗ ਪਏ, ਕੁਝ ਕੁ
ਸਮੇਂ ਵਿਚ ਹੀ ਉਨ੍ਹਾਂ ਨੇ ਸਾਰਾ ਕੁਰਾਨ ਸ਼ਰੀਫ ਜ਼ਬਾਨੀ ਯਾਦ ਕਰ ਲਿਆ। 

  ਕਾਂਡ ਤੀਸਰਾ 

 ਫਰੀਦ
ਜੀ ਦਾ ਮੱਕੇ ਜਾਣਾ 

 ਜਦੋਂ ਫਰੀਦ ਜੀ
ਦੀ ਉਮਰ ਪੰਦਰ੍ਹਾਂ ਸੋਲ੍ਹਾਂ ਸਾਲ ਦੀ ਹੋਈ ਤਾਂ ਉਹ ਆਪਣੇ ਪਿਤਾ ਜਮਾਲੁਦੀਨ ਤੇ ਮਾਤਾ ਮਰੀਅਮ ਦੇ
ਨਾਲ ਮੱਕੇ ਹੱਜ ਕਰਨ ਗਏ। ਉਸ ਵਕਤ ਗੱਡੀਆਂ, ਬੱਸਾਂ ਦਾ ਕੋਈ ਸਾਧਨ ਨਹੀਂ ਸੀ ਹੁੰਦਾ, ਲੋਕ ਪੈਦਲ
ਜਾਂ ਗੱਡਿਆਂ ’ਤੇ ਇਕ ਕਾਫਲੇ ਦੀ ਤਰ੍ਹਾਂ ਇਕੱਠੇ ਹੋ ਕੇ ਜਾਂਦੇ ਸਨ ਤੇ ਇਸ ਤਰ੍ਹਾਂ ਹੱਜ ਕਰਕੇ
ਵਾਪਸ ਆਉਣ ਵਿਚ ਕਾਫੀ ਸਮਾਂ ਲੱਗ ਜਾਂਦਾ ਸੀ। ਜਦੋਂ ਫਰੀਦ ਜੀ ਆਪਣੇ ਮਾਤਾ ਪਿਤਾ ਸਮੇਤ ਸਾਲ ਡੇਢ
ਸਾਲ ਪਿਛੋਂ ਵਾਪਸ ਹੱਜ ਕਰਕੇ ਮੁਲਤਾਨ ਆਏ ਤਾਂ ਕੁਝ ਸਮੇਂ ਪਿਛੋਂ ਉਨ੍ਹਾਂ ਦੇ ਪਿਤਾ ਦਾ ਸਾਇਆ
ਉਨ੍ਹਾਂ ਦੇ ਸਿਰ ਤੋਂ ਉਠ ਗਿਆ ਤੇ ਫਰੀਦ ਜੀ ਆਪਣੀ ਮਾਤਾ ਜੀ ਦੇ ਕਹੇ ਅਨੁਸਾਰ ਸਭ ਕੁਝ ਕਰਦੇ ਰਹੇ। 

 ਕਾਂਡ
ਚੌਥਾ 

 ਫਰੀਦ
ਸ਼ਕਰ ਗੰਜ 

 ਭਾਸ਼ਾ ਵਿਭਾਗ
ਪੰਜਾਬ ਵਿਚ ਲਿਖਿਆ ਹੈ ਕਿ ਬਾਬਾ ਫਰੀਦ ਜੀ ਦੇ ਨਾਮ ਨਾਲ ਇਕ ਸੌ ਇਕ ਤਖਲਸ ਲਾ ਕੇ ਪੁਕਾਰਿਆ ਜਾਂਦਾ
ਸੀ, ਇਨ੍ਹਾਂ ਦੀ ਸੂਚੀ ਅਸੀਂ ਅੱਗੇ ਜਾ ਕੇ ਲਿਖਾਂਗੇ ਪਰ ਇਹਨਾਂ ਵਿਚੋਂ ਇਕ ਬਹੁਤ ਮਸ਼ਹੂਰ ਤਖਲਸ
ਸ਼ਕਰ ਗੰਜ ਬਾਬਾ ਫਰੀਦ ਜੀ ਦੇ ਨਾਮ ਨਾਲ ਕਈਆਂ ਕਹਾਣੀਆਂ ਸਦਕਾ ਲੱਗਾ ਹੈ। ਸਭ ਤੋਂ ਪਹਿਲਾਂ ਫਰੀਦ
ਜੀ ਨੂੰ ਇਹ ਨਾਂ ਉਨ੍ਹਾਂ ਦੀ ਮਾਤਾ ਜੀ ਨੇ ਦਿੱਤਾ। ਇਤਿਹਾਸ ਦੱਸਦਾ ਹੈ ਕਿ ਬਾਬਾ ਫਰੀਦ ਜੀ ਦੀ
ਮਾਤਾ ਨੇ ਫਰੀਦ ਨੂੰ ਸ਼ਕਰ ਦਾ ਲਾਲਚ ਦੇ ਕੇ ਪੰਜ ਵਕਤ ਦੀਆਂ ਨਿਮਾਜ਼ਾਂ 

  

  

  

  

  

  

ਪੜ੍ਹਨ ਲਈ ਪਰ੍ਹੇਰਿਆ। ਫਰੀਦ ਜੀ ਦੇ ਮਾਤਾ ਜੀ ਉਸ ਦੇ ਸੌਣ ਵਾਲੇ ਮੰਜੇ
ਦੇ ਸਿਰ੍ਹਾਣੇ ਪੁੜੀ ਵਿਚ ਪਾ ਕੇ ਸ਼ਕਰ ਰਖ ਦੇਂਦੇ ਸਨ ਤੇ ਫਰੀਦ ਜੀ ਜਦੋਂ ਨਿਮਾਜ਼ ਪੜ੍ਹ ਕੇ ਆਉਂਦੇ
ਸਨ ਤਾਂ ਸਿਰ੍ਹਾਣੇ ਥੱਲੇ ਦੀ ਸ਼ਕਰ ਕੱਢ ਕੇ ਖਾਂ ਲੈਂਦੇ ਸਨ। ਫਰੀਦ ਜੀ ਦੀ ਮਾਤਾ ਇਹ ਉਪਦੇਸ਼ ਦੇਂਦੀ
ਕਿ ‘ਪੁੱਤਰ, ਜਿਹੜੇ ਲੋਕ ਅਲ੍ਹਾ (ਰੱਬ) ਦੀ ਬੰਦਗੀ ਕਰਦੇ ਹਨ ਰੱਬ ਉਨ੍ਹਾਂ ਨੂੰ ਮਿੱਠੇ ਪਦਾਰਥ
ਖਾਨ ਨੂੰ ਦੇਂਦਾ ਹੈ ਤੇ ਉਨ੍ਹਾਂ ਦਾ ਜੀਵਨ ਇਸ ਸੰਸਾਰ ਵਿਚ ਸਫਲ ਹੋ ਜਾਂਦਾ ਹੈ। 

 ਜਦੋਂ ਕਾਫੀ ਵਕਤ ਫਰੀਦ
ਜੀ ਦੀ ਮਾਤਾ ਨੂੰ ਉਸ ਦੇ ਸਿਰ੍ਹਾਣੇ ਸ਼ਕਰ ਰਖਦਿਆਂ ਨੂੰ ਹੋ ਗਿਆ ਤਾਂ ਫਰੀਦ ਜੀ ਉਸ ਮਿੱਠੇ ਦੇ
ਲਾਲਚ ਵਿਚ ਪੰਜ ਵਕਤ ਦੇ ਨਿਮਾਜ਼ੀ ਬਣ ਗਏ ਤਦ ਉਨ੍ਹਾਂ ਦੀ ਮਾਤਾ ਨੇ ਸ਼ਕਰ ਰਖਣੀ ਬੰਦ ਕਰ ਦਿੱਤੀ। 

 ਇਕ ਦਿਨ ਮਾਤਾ ਨੇ
ਵੇਖਿਆ ਕਿ ਫਰੀਦ ਨਿਮਾਜ਼ ਪਿਛੋਂ ਸ਼ਕਰ ਖਾ ਰਿਹਾ ਹੈ ਤਾਂ ਉਸ ਦੀ ਮਾਤਾ ਨੇ ਪੁੱਛਿਆ,“ਪੁੱਤਰ ! ਤੂੰ
ਇਹ ਸ਼ਕਰ ਕਿਥੋਂ ਲਈ ਹੈ ? ਘਰ ਵਿਚ ਤੇ ਸ਼ਕਰ ਅੱਜ ਬਿਲਕੁਲ ਮੁੱਕੀ ਹੋਈ ਹੈ।” 

 ਫਰੀਦ ਜੀ ਨੇ
ਕਿਹਾ, “ਮਾਤਾ ਜੀ ਜਿਥੇ ਤੁਸੀਂ ਰੋਜ਼ ਹੀ ਰਖਦੇ ਹੋ ਤੇ ਰੋਜ਼ ਉਥੋਂ ਹੀ ਸ਼ਕਰ ਖਾਂਦਾ ਹਾਂ।” 

 ‘ਪੁੱਤਰ ! ਮੈਂ
ਉਥੇ ਕਿੰਨੇ ਚਿਰਾਂ ਤੋਂ ਸ਼ਕਰ ਨਹੀਂ ਰਖ ਰਹੀ।’ 

 ‘ਮਾਤਾ ਜੀ, ਮੈਂ
ਤਾਂ ਰੋਜ਼ ਹੀ ਉਸ ਥਾਂ ਤੋਂ ਸ਼ਕਰ ਲੈ ਕੇ ਖਾਂਦਾ ਹਾਂ।’ ਫਰੀਦ ਜੀ ਦੀ ਮਾਤਾ ਨੇ ਕਿਹਾ, “ਪੁੱਤਰ,
ਅਲ੍ਹਾ ਤੇਰੀ ਬੰਦਗੀ ’ਤੇ ਪ੍ਰਸੰਨ ਹੋ ਕੇ ਤੈਨੂੰ ਰੋਜ਼ ਹੀ ਆਪ ਸ਼ਕਰ ਖਾਣ ਨੂੰ ਦੇਂਦੇ ਹਨ ਉਸ ਵਕਤ
ਮਾਤਾ ਨੇ ਫਰੀਦ ਨੂੰ ਸ਼ਕਰ ਗੰਜ ਦਾ ਖਿਤਾਬ ਦਿੱਤਾ।” 

 ਇਸ ਨਾਮ ਫਰੀਦ ਜੀ
ਦੀ ਪ੍ਰਸਿਧੀ ਬਾਰੇ ਇਤਿਹਾਸ ਹੋਰ ਵੀ ਕੁਝ ਕੁ ਕਹਾਣੀਆਂ ਦੱਸਦਾ ਹੈ ਜਿਵੇਂ ਕੋਈ ਲੋਕ ਘੋੜਿਆਂ ’ਤੇ
ਸ਼ਕਰ ਲਦ ਕੇ ਵੇਚਣ ਲਿਜਾ ਰਹੇ ਸਨ ਤੇ ਫਰੀਦ ਜੀ ਨੇ ਕਿਹਾ ਭਾਈ ! ਇਹ ਕੀ ਲਦੀ ਜਾ ਰਹੇ ਹੋ ਤਾਂ
ਉਨ੍ਹਾਂ ਵਿਚੋਂ ਇਕ ਨੇ ਮਖੌਲ ਨਾਲ ਕਹਿ ਦਿੱਤਾ ਕਿ ਇਹ ਲੂਣ ਹੈ। ਫਰੀਦ ਜੀ ਨੇ ਕਿਹਾ ਚਲੋਂ ਲੂਣ ਤੇ
ਲੂਣ ਹੀ ਸਹੀ ਮਹਿੰਗੇ ਭਾਅ ਵਿਕ ਜਾਵੇਗਾ। ਜਦੋਂ ਉਨ੍ਹਾਂ ਵਪਾਰੀਆਂ ਨੇ ਮੰਡੀ ਜਾ ਕੇ ਵੇਖਿਆ ਤਾਂ
ਉਹ ਸੱਚ ਹੀ ਸ਼ਕਰ ਦੀ ਥਾਂ ਲੂਣ ਹੋ ਚੁੱਕਾ ਸੀ ਪਰ ਉਸ ਵੇਲੇ ਦੇਸ਼ ਵਿਚ ਲੂਣ ਦੀ ਕੁਝ ਕਿਲਤ ਹੋਣ
ਕਰਕੇ ਉਨ੍ਹਾਂ ਦਾ ਲੂਣ ਵੀ ਸ਼ਕਰ ਦੇ ਭਾਅ ’ਤੇ ਹੀ ਵਿਕ ਗਿਆ। ਜਦੋਂ ਉਹ ਵਪਾਰੀ ਵਾਪਸ ਆ ਰਹੇ ਸਨ
ਤਾਂ ਫਿਰ ਰਸਤੇ ਵਿਚ ਉਨ੍ਹਾਂ ਨੂੰ ਫਰੀਦ ਜੀ ਮਿਲ ਪਏ ਤਾਂ ਉਨ੍ਹਾਂ ਚਰਣਾਂ ’ਤੇ ਮੱਥਾ ਟੇਕ ਕੇ
ਕਿਹਾ ਕਿ ਤੁਸੀਂ ਤੇ ਸੱਚ ਹੀ ਸ਼ਕਰ ਗੰਜ ਹੋ। 

  

  

  

  

  

  

  

ਇਕ ਕਹਾਣੀ ਉਨ੍ਹਾਂ ਦੇ ਮੁਰਸ਼ਦ ਨਾਲ ਵੀ ਸੰਬੰਧ ਰਖਦੀ ਹੈ ਕਿ ਉਨ੍ਹਾਂ
ਨੇ ਫਰੀਦ ਜੀ ਦੀ ਕੰਬਲੀ ’ਤੇ ਚਿਕੜ ਲੱਗਾ ਵੇਖ ਕੇ ਕਿਹਾ ਸੀ ਕਿ ਅੱਜ ਤੇ ਤੁਹਾਡੀ ਕੰਬਲੀ ’ਤੇ ਵੀ
ਸ਼ਕਰ ਲੱਗੀ ਹੈ ਤੇ ਉਹ ਕੰਬਲੀ ਤੇ ਲੱਗਾ ਚਿਕੜ ਸ਼ਕਰ ਬਣ ਗਿਆ ਤੇ ਫਰੀਦ ਜੀ ਦੇ ਮੁਰਸ਼ਦ ਨੇ ਵੀ ਸ਼ਕਰ
ਗੰਜ ਦਾ ਖਿਤਾਬ ਫਰੀਦ ਜੀ ਨੂੰ ਦਿੱਤਾ।  

2
Articles
Kulwinder Singh's Diary
0.0
ਬਾਬਾ ਸ਼ੇਖ ਫਰੀਦ ਜੀ ਦੋਹਿਰਾ—ਦੀਨ ਦੁਨੀ ਦੇ ਸ਼ਹਿਨਸ਼ਾਹ, ਜਗ ਦੇ ਸਿਰਜਨਹਾਰ। ਤੇਰੇ ਚਰਣਾਂ ਵਿਚ ਮੈਂ, ਹੱਥ ਬੰਨ੍ਹ ਕਰਾਂ ਪੁਕਾਰ। ਬਲ ਬਖਸ਼ੋ ਇਸ ਦਾਸ ਨੂੰ, ਹੇ ਸੱਚੇ ਕਰਤਾਰ। ‘ਢਿੱਲੋਂ’ ਭਗਤ ਫਰੀਦ ਦੀ, ਸਾਖੀ ਕਰਾਂ ਤਿਆਰ।