ੴ ਸਤਿਗੁਰ ਪ੍ਰਸਾਦਿ ।।
ਜੀਵਨ
ਸਾਖੀ
ਬਾਬਾ ਸ਼ੇਖ ਫਰੀਦ ਜੀ
ਦੋਹਿਰਾ—ਦੀਨ
ਦੁਨੀ ਦੇ ਸ਼ਹਿਨਸ਼ਾਹ, ਜਗ ਦੇ ਸਿਰਜਨਹਾਰ।
ਤੇਰੇ
ਚਰਣਾਂ ਵਿਚ ਮੈਂ, ਹੱਥ ਬੰਨ੍ਹ ਕਰਾਂ ਪੁਕਾਰ।
ਬਲ
ਬਖਸ਼ੋ ਇਸ ਦਾਸ ਨੂੰ, ਹੇ ਸੱਚੇ ਕਰਤਾਰ।
‘ਢਿੱਲੋਂ’
ਭਗਤ ਫਰੀਦ ਦੀ, ਸਾਖੀ ਕਰਾਂ ਤਿਆਰ।
ਕਾਂਡ
ਪਹਿਲਾ
ਫਰੀਦ
ਜੀ ਦਾ ਜਨਮ
ਸ਼ੇਖ ਫ਼ਰੀਦ ਜੀ ਦਾ
ਜਨਮ ਸੰਨ 1173 ਈਸਵੀ ਸੰਮਤ ਬਿਕ੍ਰਮੀ 1231 ਅਰਥਾਤ ਹਿਜਰੀ 569 ਨੂੰ ਪਿੰਡ ਕੋਠੀਵਾਲ ਜ਼ਿਲਾ
ਮੁਲਤਾਨ (ਪਾਕਿਸਤਾਨ) ਵਿਚ ਹੋਇਆ। ਆਪ ਜੀ ਦਾ ਪੂਰਾ ਨਾਮ ਫਰੀਦ-ਦੀਨ ਮਸਊਦ ਸੀ। ਆਪ ਦੇ ਪਿਤਾ ਦਾ
ਨਾਮ ਜਮਾਲੁਦੀਨ ਸੁਲੇਮਾਨ ਤੇ ਦਾਦੇ ਦਾ ਨਾਮ ਸ਼ੇਖ ਸ਼ੈਬ ਸੀ ਉਹ ਪਿੰਡ ਦੇ ਕਾਜੀ ਸਨ। ਆਪ ਜੀ ਦੀ
ਮਾਤਾ ਦਾ ਨਾਮ ਕਰਸੂਮ ਮਰੀਅਮ ਸੀ ਜੋ ਬੜੇ ਹੀ ਧਾਰਮਿਕ ਖਿਆਲਾਂ ਵਾਲੀ ਇਸਤ੍ਰੀ ਸੀ। ਫਰੀਦ ਜੀ ਦੇ
ਵੱਡੇ ਵਡੇਰੇ ਪਹਿਲਾਂ ਕਾਬਲ ਵਿਚ ਰਹਿੰਦੇ ਸਨ ਤੇ ਉਥੋਂ ਦੇ ਸ਼ਾਹੀ ਘਰਾਣੇ ਵਿਚੋਂ ਸਨ। ਆਪ ਜੀ ਦੇ
ਦਾਦਾ ਜੀ ਕਾਬਲ ਤੇ ਗਜ਼ਨੀ ਵਿਚ ਛਿੜੀ ਜੰਗ ਸਮੇਂ ਸੰਮ 1125 ਨੂੰ ਕਾਬਲ ਛੱਡ ਕੇ ਪੰਜਾਬ (ਮੁਲਤਾਨ)
ਵਿਚ ਆ ਗਏ। ਫਰੀਦ ਜੀ ਦੇ ਵੱਡੇ ਵਡੇਰੇ ਇਸਲਾਮੀ ਸ਼ਰਾ ਨੂੰ ਮੰਨਦੇ ਸਨ ਤੇ ਸੂਫੀ ਬਾਦਸ਼ਾਹ ਵੀ ਸੀ।
ਇਨ੍ਹਾਂ ਦੇ ਵੱਡਿਆਂ ਦਾ ਕਾਬਲ ਤੇ ਈਰਾਨ ਦੇ ਬਾਦਸ਼ਾਹਾਂ ਨਾਲ ਕਾਫੀ ਨੇੜ ਰਿਹਾ ਸੀ ਤੇ ਸਾਰੇ ਲੋਕਾਂ
ਵਿਚ ਤੇ ਸ਼ਾਹੀ ਦਰਬਾਰਾਂ ਵਿਚ ਇਨ੍ਹਾਂ ਦੇ ਵਡੇਰਿਆਂ ਦਾ ਕਾਫੀ ਸਤਿਕਾਰ ਕੀਤਾ ਜਾਂਦਾ ਸੀ।